ਸੁਪਰ ਕੰਪਿਊਟਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Super Computer

ਇਹ ਸਭ ਤੋਂ ਤੇਜ਼, ਵੱਡੇ ਤੇ ਮਹਿੰਗੇ ਕੰਪਿਊਟਰ ਹਨ। ਇਨ੍ਹਾਂ ਦੀ ਵਰਤੋਂ ਉੱਥੇ ਕੀਤੀ ਜਾਂਦੀ ਹੈ ਜਿੱਥੇ ਬਹੁਤ ਹੀ ਲੰਬੀਆਂ ਗਣਿਤਕ ਅਤੇ ਗੁੰਝਲਦਾਰ ਗਣਨਾਵਾਂ ਕਰਵਾਉਣੀਆਂ ਹੋਣ। ਮੌਸਮ ਸੰਬੰਧੀ ਭਵਿੱਖਬਾਣੀ ਕਰਨ ਲਈ ਵੀ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਭੁਚਾਲ ਅਤੇ ਹੋਰ ਕੁਦਰਤੀ ਆਫਤਾਂ ਬਾਰੇ ਅਗਾਊਂ ਜਾਣਕਾਰੀ ਦੇਣ ਅਤੇ ਨਿਊਕਲੀ ਕੰਮਾਂ ਲਈ ਵਰਤੇ ਜਾਂਦੇ ਹਨ। ਕਰੇਮਾ ਖੋਜ ਕੰਪਨੀ ਦੇ ਮਾਲਕ ਸੇਮਰ ਕਰੇਅ ਨੂੰ ਸੁਪਰ ਕੰਪਿਊਟਰਾਂ ਦਾ ਪਿਤਾਮਾ ਕਿਹਾ ਜਾਂਦਾ ਹੈ। ਕਰੇਅ ਐਕਸਐਮਪੀ ਅਤੇ ਪਰਮ-10000 ਕੁੱਝ ਮਹੱਤਵਪੂਰਨ ਸੁਪਰ ਕੰਪਿਊਟਰ ਦੇ ਨਾਮ ਹਨ।

ਕੰਪਿਊਟਰਾਂ ਦਾ ਉਪਰੋਕਤ ਵਰਗੀਕਰਨ ਅਕਾਰ, ਰਫ਼ਤਾਰ ਅਤੇ ਕੀਮਤ ਉੱਤੇ ਅਧਾਰਿਤ ਹੈ। ਅੱਜ ਬਾਜਾਰ ਵਿੱਚ ਹੋਰ ਵੀ ਅਨੇਕਾਂ ਕਿਸਮ ਦੇ ਕੰਪਿਊਟਰ ਉਪਲਬਧ ਹਨ। ਕੰਪਿਊਟਰ ਦੀਆਂ ਇਹਨਾਂ ਕਿਸਮਾਂ ਦਾ ਵਰਗੀਕਰਨ ਵਰਤੋਂ, ਅਕਾਰ, ਕੀਮਤ ਅਤੇ ਵਰਤੋਂਕਾਰ ਦੀਆਂ ਲੋੜਾਂ ਉੱਤੇ ਅਧਾਰਿਤ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1427, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਸੁਪਰ ਕੰਪਿਊਟਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Super Computer

ਕੰਪਿਊਟਰਾਂ ਦੀ ਸਭ ਤੋਂ ਸ਼ਕਤੀਸ਼ਾਲੀ ਸ਼੍ਰੇਣੀ ਸੁਪਰ ਕੰਪਿਊਟਰ ਅਖਵਾਉਂਦੀ ਹੈ। ਸ਼ਬਦ ਸੁਪਰ ਕੰਪਿਊਟਰ ਸਭ ਤੋਂ ਪਹਿਲਾਂ ਕ੍ਰੇਅ-1 ਨਾਮਕ ਕੰਪਿਊਟਰ ਨਾਲ ਇਸਤੇਮਾਲ ਕੀਤਾ ਗਿਆ। ਇਹਨਾਂ ਕੰਪਿਊਟਰਾਂ ਦੀ ਵਰਤੋਂ ਗੁਪਤਚਰ ਵਿਭਾਗ ਅਤੇ ਮੌਸਮ ਸਬੰਧੀ ਭਵਿੱਖਬਾਣੀ ਆਦਿ ਕਰਨ ਲਈ ਕੀਤੀ ਜਾਂਦੀ ਹੈ। ਪਰਮ-10,000 ਅਤੇ ਕ੍ਰੇਅ ਐਕਸਪੀ ਆਦਿ ਕੁਝ ਸੁਪਰ ਕੰਪਿਊਟਰਾਂ ਦੇ ਨਾਮ ਹਨ। ਕਰੇਮ ਖੋਜ ਕੰਪਨੀ ਦੇ ਮਾਲਕ ਸੇਮਰ ਕਰੇਅ ਨੂੰ ਸੁਪਰ ਕੰਪਿਊਟਰ ਦਾ ਪਿਤਾਮਾ ਕਿਹਾ ਜਾਂਦਾ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1423, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.